ਅੱਜ ਕਲ ਕੋਈ ਨਾ ਕੋਈ ਦੰਦਾਂ ਦੀਆਂ ਅਲੱਗ -ਅਲੱਗ ਬਿਮਾਰੀਆਂ ਤੋਂ ਪ੍ਰੇਸ਼ਾਨ ਹੈ। ਦੰਦਾਂ ਦਾ ਪੀਲਾਪਣ ਅੱਜ ਦੇ ਸਮੇਂ ਵਿਚ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਜਿਵੇਂ ਕਿਸੇ ਚਿੱਟੇ ਕੱਪੜੇ ਉੱਪਰ ਪੀਲੇਪਣ ਦਾ ਦਾਗ਼ ਲੱਗ ਜਾਂਦਾ ਹੈ ਤੇ ਆਪਣੀ ਛਾਪ ਨੂੰ ਛੱਡ ਜਾਂਦਾ ਹੈ, ਤੇ ਉਸਦੀ ਦਿੱਖ ਨੂੰ ਖ਼ਰਾਬ ਅਤੇ ਬਦਸੂਰਤ ਕਰ ਦਿੰਦਾ ਹੈ ਉਸੇ ਤਰ੍ਹਾਂ ਹੀ, ਇੱਕ ਵਿਅਕਤੀ ਦੇ ਸਾਫ਼ ਅਤੇ ਚਮਕਦਾਰ ਦੰਦ ਉਸਦੀ ਸ਼ਖਸੀਅਤ ਨੂੰ ਨਿਖਾਰਦੇ ਹਨ ਅਤੇ ਵਿਅਕਤੀ ਦਾ ਚਿਹਰਾ ਕਿੰਨਾ ਵੀ ਆਕਰਸ਼ਕ ਕਿਉਂ ਨਾ ਹੋਵੇ ਪਰ ਜੇਕਰ ਦੰਦ ਪੀਲੇ ਦਿਖਣ ਲੱਗ ਪੈਣ ਤਾਂ ਸਾਰੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਕਈ ਲੋਕ ਇਸਨੂੰ ਠੀਕ ਕਰਨ ਦੇ ਲਈ ਕਈ ਤਰ੍ਹਾਂ ਦੇ ਟਿਪਸ ਦਾ ਪ੍ਰਯੋਗ ਕਰਦਿਆਂ ਹਨ ਜਿਵੇਂ ਲੋਕੀ ਦਿਨ ਵਿਚ ਦੋ ਬਾਰ ਬੁਰਸ਼ ਕਰਨ ਤੇ ਵੀ ਆਪਣੇ ਦੰਦਾਂ ਦੇ ਪੀਲੇਪਣ ਨੂੰ ਦੂਰ ਨਹੀਂ ਕਰ ਪਾਉਂਦੇ ਹਨ। ਇਸ ਸਮੱਸਿਆ ਤੋਂ ਛੁੱਟਕਾਰਾ ਪਾਉਣ ਲਈ ਅਮਰੀਕੀ ਹਰ ਸਾਲ ਦੰਦਾਂ ਦੇ ਸੜਨ ਦੇ ਇਲਾਜ ਅਤੇ ਦੰਦਾਂ ਨੂੰ ਚਿੱਟਾ ਕਰਨ ਵਾਲੇ ਉਤਪਾਦਾਂ ‘ਤੇ $1 ਬਿਲੀਅਨ ਤੋਂ ਵੱਧ ਖਰਚ ਕਰਦੇ ਹਨ। ਉਹ ਤੁਹਾਡੇ ਦੰਦਾਂ ਨੂੰ ਚਿੱਟਾ ਤਾਂ ਕਰ ਦਿੰਦੇ ਹਨ ਪਰ ਤੁਹਾਡੇ ਦੰਦਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ,ਕਿਉਂਕਿ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਰਸਾਇਣ ਹੁੰਦੇ ਹਨ ਜੋ ਦੰਦਾਂ ਲਈ ਨੁਕਸਾਨਦੇਹ ਹੁੰਦੇ ਹਨ।
ਪੀਲੇ ਦੰਦਾਂ ਦੇ ਇਲਾਜ
ਕਈ ਤਰ੍ਹਾਂ ਦੀਆਂ ਚੀਜਾਂ ਜੋਕਿ ਸਾਡੇ ਦੰਦਾਂ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਅਤੇ ਸਾਡੇ ਦੰਦਾਂ ਨੂੰ ਜੱੜ ਤੋਂ ਖ਼ਰਾਬ ਕਰ ਦਿੰਦਿਆਂ ਹਨ ,ਇਹ ਸਭ ਬਹੁਤ ਸਰਾਰੀਆਂ ਗੈਰ-ਸਿਹਤਮੰਦ ਚੀਜ਼ਾਂ ਖਾਣ ਨਾਲ ਹੁੰਦਾ ਹੈ। ਦੰਦਾਂ ਵਿਚ ਪੀਲਾਪਣ ਆ ਜਾਣਾ ‘ਤੇ ਦਾਗ-ਧੱਬੇ ਦਿਖਾਈ ਦੇਣ ਲੱਗ ਪੈਣ ਤਾਂ ਅਕਸਰ ਇਹ ਸਾਨੂੰ ਬੇਸ਼ਰਮੀ ਮਹਿਸੂਸ ਕਰਵਾਉਂਦੇ ਹਨ , ਤੇ ਕਿਸੇ ਦੇ ਸਾਹਮਣੇ ਬੋਲਣ ਜਾਂ ਹੱਸਣ ਵਿੱਚ ਵੀ ਸ਼ਰਮ ਆਉਂਦੀ ਹੈ। ਜਦੋਂ ਕਿ ਕੁਝ ਅਜਿਹੇ ਟਿਪਸ ਵੀ ਹੁੰਦੇ ਹਨ ਜੋ ਦੰਦਾਂ ਦੇ ਚਿੱਟੇ ਰਹਿਣ ਵਿੱਚ ਮੱਦਦਗਾਰ ਸਾਬਿਤ ਹੁੰਦੇ ਹਨ,ਇਥੇ ਕੁੱਝ ਘਰੇਲੂ ਉਪਚਾਰ ਹਨ,

1. ਸਟ੍ਰਾਬੈਰੀ
- ਇਸ ਵਿੱਚ ਮੈਲਿਕ ਐਸਿਡ ਵੀ ਪਾਇਆ ਜਾਂਦਾ ਹੈ
- ਦੰਦਾਂ ‘ਤੇ ਲੱਗੇ ਦਾਗ-ਧੱਬਿਆਂ ਹਟਾ ਦਿੰਦੀ ਹੈ
- ਇਸ ਵਿੱਚ ਤੇਜ਼ਾਬੀ ਸੁਭਾਅ ਹੁੰਦਾ ਹੈ।
ਸਟ੍ਰਾਬੈਰੀ ਜੋਕਿ ਤੇਜਾਬੀ ਸੁਭਾਅ ਦੀ ਹੁੰਦੀ ਤਾਂ ਇਹ ਦੰਦਾਂ ਤੇ ਲੱਗੇ ਦਾਗ਼ ਧੱਬਿਆਂ ਨੂੰ ਦੂਰ ਕਰਦੀ ਹੈ।
2. ਗਾਜਰ ਦੰਦਾਂ ਦੀ ਚਮਕ ਲਈ ਵਧੀਆ
- ਇਹ ਦੰਦਾਂ ਵਿੱਚ ਛੁਪੇ ਬੈਕਟੀਰੀਆ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ
- ਇਹ ਦੰਦਾਂ ਦੇ ਵਿਚਕਾਰ ਫਸੇ ਅਤੇ ਬਚੇ ਹੋਏ ਖਾਣੇ ਨੂੰ ਸਾਫ਼ ਕਰਦੀ ਹੈ।
- ਗਾਜਰ ਕੁਦਰਤੀ ਤੌਰ ਤੇ ਦੰਦਾਂ ਦਾ ਬੁਰਸ਼ ਹੈ।
ਗਾਜਰ ਦੰਦਾਂ ਦੀ ਸਫਾਈ ਲਈ ਬਹੁਤ ਵਧੀਆ ਸਰੋਤ ਮੰਨੀ ਜਾਂਦੀ ਹੈ, ਕੁਦਰਤੀ ਹੋਣ ਤੇ ਇਸਦੇ ਦੰਦਾਂ ਲਈ ਕਈ ਫਾਇਦੇ ਹਨ।
3. ਖੱਟੇ ਫਲਾਂ ਦਾ ਉਪਯੋਗ
- ਮਿੱਠੇ ਅਤੇ ਖੱਟੇ ਨੂੰ ਖਾਣ ਨਾਲ ਵੀ ਦੰਦਾਂ ਵਿਚ ਚਮਕ ਆਉਂਦੀ ਹੈ।
- ਨਿੰਬੂ, ਸੰਤਰਾ, ਕੀਵੀ ਆਦਿ ਜਿਹੇ ਫਲ ਲਾਰ ਦੇ ਉਤਪਾਦਨ ਨੂੰ ਵਧਾਉਣ ਵਿਚ ਮੱਦਦ ਕਰਦੇ ਹਨ
ਜੋਕਿ ਖੱਟੇ ਫ਼ਲ ਮੂੰਹ ਵਿੱਚ ਲਾਰ ਬਣਾਉਦੇ ਹਨ ਤੇ ਲਾਰ ਮੂੰਹ ਵਿੱਚੋ ਬਦਬੂ ਅਤੇ ਪੀਲੇਪਣ ਨੂੰ ਖ਼ਤਮ ਕਰਨ ਵਿੱਚ ਮਦਦ ਕਰਦੀ ਹੈ।
4. ਅਨਾਨਾਸ ਦੰਦਾਂ ਨੂੰ ਸਾਫ਼ ਕਰੇਗਾ
- ਇੱਕ ਅਧਿਐਨ ਅਨੁਸਾਰ, ਅਨਾਨਾਸ ਵਿੱਚ ਬ੍ਰੋਮੇਲੇਨ ਐਂਜ਼ਾਈਮ ਪਾਇਆ ਜਾਂਦਾ ਹੈ।
- ਦੰਦਾਂ ਦੀਆਂ ਸਤ੍ਹਾ ਤੋਂ ਦਾਗ-ਧੱਬੇ ਹਟਾਉਣ ਵਿੱਚ ਕਾਫ਼ੀ ਮਦਦ ਕਰਦਾ ਹੈ।
- ਇਹ ਮਸੂੜਿਆਂ ਦੀ ਸੋਜ ਨੂੰ ਦੂਰ ਕਰਦਾ ਹੈ।
ਜਿਵੇਂ ਕਿ ਅਸੀਂ ਸਭ ਜਾਂਦੇ ਹਨ ਕਿ ਅਨਾਨਾਸ ਸਾਡੇ ਦੰਦਾਂ ਲਈ ਬੋਹਤ ਜਰੂਰੀ ਹੁੰਦਾ ਹੈ ਇਹ ਦੰਦਾਂ ਅਤੇ ਮਸੂੜਿਆਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਦਾ ਹੈ।
5. ਗਿਰੀਆਂ ਦੰਦਾਂ ਵਿੱਚ ਚਮਕ ਲਿਆ ਸਕਦੀਆਂ ਹਨ
- ਬਦਾਮ ਲਾਰ ਦੇ ਉਤਪਾਦਨ ਨੂੰਵਧਾਉਣ ਵਿੱਚ ਮਦਦ ਕਰਦਿਆਂ ਹਨ
- ਇਹ ਸਰੀਰ ਨੂੰ ਅਤੇ ਮੂੰਹ ਨੂੰ ਥੁੱਕ ਨਾਲ ਭਰਿਆ ਰੱਖਣ ਦੇ ਯੋਗ ਬਣਾਉਂਦੀ ਹੈ।
ਜਿਵੇਂ ਕਿ ਗਿਰੀ ਦੇ ਵਿੱਚ ਬਾਦਾਮ ,ਅਤੇ ਨਾਰੀਅਲ ਸ਼ਾਮਿਲ ਹੁੰਦੇ ਹਨ ਇਹ ਸ਼ਰੀਰਅਤੇ ਮੁੱਹ ਨੂੰ ਵਿੱਚ ਥੁੱਕ ਜਾਂ ਲਾਰ ਬਣਾਉਂਦੀਆਂ ਹਨ ਜੋਕਿ ਦੰਦਾਂ ਨੂੰ ਪੀਲੇਪਣ ਤੋਂ ਦੂਰ ਰੱਖਦਿਆਂ ਹਨ।
6. ਸੇਬ ਖਾਓ
- ਸੇਬ ਵਿੱਚ ਕੁਦਰਤੀ ਤੇਜ਼ਾਬੀ ਤੱਤ ਹੁੰਦੇ ਹਨ।
- ਇਹ ਮੂੰਹ ਵਿੱਚ ਲਾਰ ਦੇ ਉਤਪਾਦਨ ਨੂੰ ਵਧਾ ਦਿੰਦੇ ਹਨ।
- ਲਾਰ ਐਸਿਡ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੀ ਹੈ।
- ਸੇਬ ਖਾਣ ਨਾਲ ਦੰਦ ਸਾਫ਼ ਹੁੰਦੇ ਹਨ।
ਸੇਬ ਵਿੱਚ ਕੁਦਰਤੀ ਰੂਪ ਵਿੱਚ ਕਾਫੀ ਮਾਤਰਾ ਵਿੱਚ ਤੇਜ਼ਾਬ ਪਾਇਆ ਜਾਂਦਾ ਹੈ ਜਿਹੜਾ ਕਿ ਦੰਦਾਂ ਨੂੰ ਪੀਲੇਪਣ ਤੋਂ ਬਚਾਉਂਦਾ ਹੈ।

ਦੰਦਾਂ ਨੂੰ ਸਾਫ਼ ਕਰਨ ਲਈ ਘਰੇਲੂ ਉਪਚਾਰ
1. ਚੰਗੀ ਤਰ੍ਹਾਂ ਬੁਰਸ਼ ਕਰੋ : ਦੰਦਾਂ ਨੂੰ ਚਮਕਾਉਣ ਲਈ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰੋ ਅਤੇ ਫਲੋਰਾਈਡ ਵਾਲੇ ਟੁੱਥਪੇਸਟ ਦੀ ਵੀ ਵਰਤੋਂ ਕਰੋ।
2. ਮਾਊਥਵਾਸ਼ ਅਤੇ ਫਲਾਸਿੰਗ – ਫਲਾਸਿੰਗ ਦੰਦਾਂ ਵਿਚੋਂ ਪਲੇਕ ਅਤੇ ਪੀਲੇਪਨ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਐਂਟੀ-ਬੈਕਟੀਰੀਅਲ ਮਾਊਥਵਾਸ਼ ਦੀ ਵਰਤੋਂ ਕਰੋ ਉਸਤੋਂ ਬਾਅਦ ਤੁਹਾਨੂੰ ਆਪਣੇ ਦੰਦਾਂ ਵਿੱਚ ਕਾਫ਼ੀ ਫ਼ਰਕ ਦਿਖਾਈ ਦੇਵੇਗਾ।
3. ਇਨ੍ਹਾਂ ਚੀਜ਼ਾਂ ਤੋਂ ਬਚੋ – ਬਹੁਤ ਜ਼ਿਆਦਾ ਮਿਠਾਈਆਂ ਅਤੇ ਕੋਲਡ ਡਰਿੰਕਸ ਦਾ ਸੇਵਨ ਦੰਦਾਂ ਨੂੰ ਬਹੁਤ ਜਲਦੀ ਖਰਾਬ ਕਰ ਦਿੰਦਾ ਹੈ ਅਤੇ ਸੋਇਆ ਸਾਸ ਵਰਗੇ ਪਦਾਰਥ ਤੁਹਾਡੇ ਦੰਦਾਂ ‘ਤੇ ਦਾਗ ਲਗਾ ਸਕਦੇ ਹਨ।
4. ਬੇਕਿੰਗ ਸੋਡਾ ਅਤੇ ਨਿੰਬੂ: ਆਪਣੇ ਦੰਦਾਂ ਨੂੰ ਪੂਰੇ ਤਰੀਕੇ ਨਾਲ ਚਮਕਾਉਣ ਲਈ ਤੁਸੀਂ ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਕੇ ਇਸਦਾ ਪੇਸਟ ਬਣਾ ਕੇ ਇਸਦੇ ਨਾਲ ਹੋਲੀ ਹੋਲੀ ਬੁਰਸ਼ ਕਰੋ। ਤੁਸੀਂ ਇਸ ਨੂੰ ਹਾਸਤੇ ਦੇ ਵਿੱਚ 1ਤੋਂ 2 ਬਾਰ ਕਰ ਸਕਦੇ ਹੋ ਅਤੇ ਇਹ ਤੁਹਾਡੇ ਦੰਦਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।
5. ਸਟ੍ਰਾਬੇਰੀ ਅਤੇ ਨਮਕ: ਸਟ੍ਟ੍ਰਾਬੇਰੀ ਦਾ ਪਹਿਲਾਂ ਪੇਸਟ ਬਣਾਓ ਤੇ ਫਿਰ ਉਸਦੇ ਵਿੱਚ ਥੋੜ੍ਹਾ ਨਮਕ ਪਾਓ ਅਤੇ ਦੰਦਾਂ ‘ਤੇ ਰਗੜੋ। ਇਸਦੇ ਨਾਲ ਤੁਹਾਡੇ ਦੰਦਾਂ ਨੂੰ ਅਲੱਗ ਤਰ੍ਹਾਂ ਦੀ ਚਮਕ ਮਿਲਦੀ ਹੈ।
6. ਨਾਰੀਅਲ ਤੇਲ : ਨਾਰੀਅਲ ਅਤੇ ਤੇਲ ਦਾ ਪੇਸਟ ਬਣਾ ਕੇ ਇਸਨੂੰ 10 ਤੋਂ 15 ਮਿੰਟ ਤੱਕ ਆਪਣੇ ਦੰਦਾਂ ਤੇ ਰਗੜੋ , ਫਿਰ ਇਸਦੀ ਕੁਰਲੀ ਕਰੋ। ਇਸਦੇ ਨਾਲ ਦੰਦਾਂ ਵਿਚ ਚਮਕ ਆ ਜਾਂਦੀ ਹੈ।
7. ਬੇਕਿੰਗ ਸੋਡਾ: 300 ਮਿਲੀਲੀਟਰ ਪਾਣੀ ਵਿੱਚ 2 ਚਮਚ ਬੇਕਿੰਗ ਸੋਡਾ ਪਾਓ ਅਤੇ ਫ਼ਿਰ ਇਸਦੇ ਮਿਸ਼ਰਣ ਨੂੰ ਖਾਣੇ ਤੋਂ ਬਾਅਦ ਮਾਊਥਵਾਸ਼ ਦੀ ਥਾਂ ਤੇ ਇਸਦੀ ਵਰਤੋਂ ਕਰੋ, ਖਾਣੇ ਤੋਂ ਬਾਅਦ ਲਗਭਗ 30 ਮਿੰਟ ਤੱਕ ਇੰਤਜ਼ਾਰ ਕਰੋ ਅਤੇ ਫਿਰ ਇਸ ਮਿਸ਼ਰਣ ਨਾਲ ਕੁਰਲੀ ਕਰੋ।
8. ਹਲਦੀ: ਰਾਤ ਦੇ ਸਮੇਂ ਸੌਣ ਤੋਂ ਪਹਿਲਾਂ, ਅੱਧਾ ਚਮਚ ਹਲਦੀ ਵਿੱਚ ਲੂਣ ਲਵੋ ਅਤੇ ਫ਼ਿਰ ਉਸ ਵਿੱਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾਓ ਤੇ ਇਸ ਨੂੰ ਮਿਲਾਕੇ ਪੇਸਟ ਬਣਾ ਲਓ। ਇਸਨੂੰ ਰਾਤ ਨੂੰ ਇੱਕ ਵਾਰ ਲਗਾਓ।
ਸਿੱਟਾ :
ਜੇਕਰ ਤੁਸੀਂ ਵੀ ਆਪਣੇ ਦੰਦਾਂ ਦੇ ਪੀਲੇਪਣ ਤੋਂ ਬੇਹੱਦ ਪ੍ਰੇਸ਼ਾਨ ਹੋਂ ਅਤੇ ਤੁਸੀਂ ਇਸਦਾ ਇਲਾਜ਼ ਲੱਭ ਰਹੇ ਹੋਂ, ਤੇ ਆਪਣੇ ਦੰਦਾਂ ਨੂੰ ਕੁਦਰਤੀ ਰੂਪ ਨਾਲ ਸਿਹਤਮੰਦ ਬਣਾਉਣਾ ਚਾਹੁੰਦੇ ਹੋਂ ਤਾਂ ਫਾਰਐਵਰ ਸਮਾਈਲ ਹੌਸਪੀਟਲ ਦੇ ਸਕਦਾ ਹੈ ਤੁਹਾਨੂੰ ਇਸਦੇ ਵਧੀਆ ਇਲਾਜ ਅਤੇ ਸੁਝਾਅ | ਅੱਜ ਹੀ ਅਪੋਇੰਟਮੈਂਟ ਬੁਕ ਕਰੋ ਅਤੇ ਦੰਦਾਂ ਦੇ ਮਾਹਿਰਾਂ ਨਾਲ ਗੱਲ ਬਾਤ ਕਰੋ।

