ਆਮ ਤੌਰ ਤੇ ਸਾਡੇ ਸਰੀਰ ਵਿੱਚ ਦੰਦਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਦੰਦਾਂ ਦਾ ਪੀਲਾਪਨ ਤੁਹਾਨੂੰ ਸ਼ਰਮਿੰਦਾ ਕਰ ਸਕਦਾ ਹੈ। ਇਹ ਖਾਣ-ਪੀਣ ਦੀ ਪ੍ਰਕਿਰਿਆ, ਬੋਲਣ ਦੀ ਪ੍ਰਕਿਰਿਆ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਸਾਡੇ ਦੰਦਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਬਹੁਤ ਸਾਰੇ ਲੋਕ ਰੋਜ਼ਾਨਾ ਬੁਰਸ਼ ਕਰਦੇ ਹਨ ਤਾਂਕਿ ਇਹ ਪੀਲੇਪਣ ਤੋਂ ਦੂਰ ਰਹਿਣ। ਪਰ ਫਿਰ ਵੀ ਕਈ ਲੋਕਾਂ ਦੇ ਦੰਦਾਂ ਦਾ ਪੀਲਾਪਣ ਦੂਰ ਨਹੀਂ ਹੁੰਦਾ। ਇਸਦੇ ਕਾਰਣ ਹੀ ਇਹ ਦੰਦਾਂ ਦਾ ਪੀਲਾਪਣ ਸ਼ਰਮਿੰਦਗੀ ਦਾ ਕਾਰਣ ਬਣਦਾ ਹੈ। ਦੰਦਾਂ ਨੂੰ ਚਮਕਦਾਰ ਬਣਾਉਣ ਅਤੇ ਉਹਨਾਂ ਦਾ ਪੀਲਾਪਣ ਦੂਰ ਕਰਨ ਲਈ ਲੋਕੀ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਅਤੇ ਇਹਨਾਂ ਉਤਪਾਦਾਂ ਦੀ ਵਰਤੋਂ ਮੂੰਹ ਦੀ ਸਫਾਈ ਲਈ ਵੀ ਨੁਕਸਾਨਦੇਹ ਹੋ ਸਕਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰ੍ਹੋਂ ਦਾ ਤੇਲ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਵਿੱਚ ਲਾਭਦਾਇਕ ਸਿੱਧ ਹੁੰਦਾ ਹੈ ? ਜੀ ਹਾਂ ਸਾਡੇ ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ ਕਿ ਸਰ੍ਹੋਂ ਦੇ ਤੇਲ ਵਿੱਚ ਕਿਹੜੀਆਂ ਚੀਜ਼ਾਂ ਮਿਲਾ ਕੇ ਦੰਦਾਂ ਦਾ ਪੀਲਾਪਣ ਨੂੰ ਦੂਰ ਕੀਤਾ ਜਾ ਸਕਦਾ ਹੈ? ਆਓ ਜਾਣਦੇ ਹਾਂ ਕਿ ਸਰ੍ਹੋਂ ਦਾ ਤੇਲ ਨਾਲ ਦੰਦ ਕਿਵੇਂ ਸਾਫ਼ ਅਤੇ ਚਮਕਦਾਰ ਬਣਾਉਣੇ ਹਨ।
ਸਰ੍ਹੋਂ ਦੇ ਤੇਲ ਨਾਲ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਦੇ ਤਰੀਕੇ
1. ਸਰ੍ਹੋਂ ਦਾ ਤੇਲ ਅਤੇ ਸੇਂਧਾ ਨਮਕ
ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਸੇਂਧਾ ਨਮਕ ਆਇਰਨ, ਆਇਓਡੀਨ, ਫਾਸਫੋਰਸ, ਪੋਟਾਸ਼ੀਅਮ, ਕ੍ਰੋਮੀਅਮ, ਲਿਥੀਅਮ, ਸੋਡੀਅਮ, ਕਲੋਰਾਈਡ ਆਦਿ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਅਤੇ ਇਸਦੇ ਵਿੱਚ ਐਂਟੀਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਜੇਕਰ ਸੇਂਧਾ ਨਮਕ ਨੂੰ ਸਰ੍ਹੋਂ ਦੇ ਤੇਲ ਨਾਲ ਵਰਤਿਆ ਜਾਵੇ, ਤਾਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਸਿੱਧ ਹੁੰਦਾ ਹੈ। ਇਹ ਦੰਦਾਂ ਦੇ ਪਾਇਓਰੀਆ ਤੋਂ ਵੀ ਰਾਹਤ ਦਿਵਾਉਂਦਾ ਹੈ। ਆਪਣੇ ਮੂੰਹ ਦੇ ਤਾਜ਼ੇਪਣ ਵਜੋਂ ਸੇਂਧਾ ਨਮਕ ਦੀ ਵਰਤੋਂ ਕਰ ਸਕਦੇ ਹੋਂ। ਖਾਸ ਤੌਰ ਤੇ ਇਹ ਮੂੰਹ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦਾ ਹੈ।
2. ਸਰ੍ਹੋਂ ਅਤੇ ਹਲਦੀ
ਹਰ ਘਰ ਵਿੱਚ ਸਰ੍ਹੋਂ ਦੇ ਤੇਲ ਅਤੇ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਸਰ੍ਹੋਂ ਅਤੇ ਹਲਦੀ ਦੀ ਵਰਤੋਂ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ, ਕਿਉਂਕਿ ਸਰ੍ਹੋਂ ਅਤੇ ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਮਿਲਦੇ ਹਨ। ਜਿਹੜੇ ਪੂਰੀ ਸਿਹਤ ਨੂੰ ਠੀਕ ਰੱਖਣ ਲਈ ਜਰੂਰੀ ਹੁੰਦੇ ਹਨ। ਇਸਦੀ ਵਰਤੋਂ ਲਈ ਪਹਿਲਾਂ ਇੱਕ ਚੱਮਚ ਸਰ੍ਹੋਂ ਦੇ ਤੇਲ ਵਿੱਚ 1/4 ਚੱਮਚ ਹਲਦੀ ਮਿਲਾ ਕੇ ਉਸਦਾ ਇੱਕ ਮਿਸ਼ਰਣ ਬਣਾਓ। ਤੇ ਫਿਰ ਇਸ ਮਿਸ਼੍ਰਣ ਨੂੰ ਉਂਗਲੀ ਦੀ ਮਦਦ ਨਾਲ ਪੀਲੇ ਦੰਦਾਂ ‘ਤੇ ਹਲਕਾ ਜਿਹਾ ਰਗੜੋ, ਅਤੇ ਇਸਤੋਂ ਬਾਅਦ ਦੰਦਾਂ ਨੂੰ ਸਾਫ ਪਾਣੀ ਨਾਲ ਚੰਗੇ ਤਰੀਕੇ ਨਾਲ ਧੋਵੋ। ਇਸਨੂੰ ਇਸ ਤਰ੍ਹਾਂ ਵਰਤਣ ਨਾਲ ਦੰਦ ਚਮਕਣ ਲੱਗ ਪੈਣਗੇ ਅਤੇ ਦੰਦਾਂ ਦੀ ਬਦਬੂ ਤੋਂ ਵੀ ਆਸਾਨੀ ਨਾਲ ਛੁਟਕਾਰਾ ਮਿਲੇਗਾ।
3. ਸਰ੍ਹੋਂ ਦਾ ਤੇਲ ਅਤੇ ਗੋਬਰ ਦੀ ਸੁਆਹ
ਸਰ੍ਹੋਂ ਦਾ ਤੇਲ ਅਤੇ ਗੋਬਰ ਦੀ ਸੁਆਹ ਦਾ ਇਸਤੇਮਾਲ ਕਰਨ ਲਈ ਪਹਿਲਾਂ ਗਾਂ ਦੇ ਗੋਬਰ ਦੇ ਕੇਕ ਨੂੰ ਸਾੜ ਕੇ ਪਹਿਲਾਂ ਇਸਦੀ ਰਾਖ ਤਿਆਰ ਕਰੋ ਅਤੇ ਫਿਰ ਇਸ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਪਾਓ ਤੇ ਇਸਦਾ ਮਿਸ਼੍ਰਣ ਤਿਆਰ ਕਰੋ। ਹੁਣ ਇਸ ਮਿਸ਼ਰਣ ਨੂੰ ਆਪਣੇ ਦੰਦਾਂ ‘ਤੇ ਟੁੱਥਪੇਸਟ ਦੀ ਤਰ੍ਹਾਂ ਵਰਤੋਂ ਕਰੋ। ਦੰਦਾਂ ਦੇ ਪੀਲੇਪਣ ਦੀ ਅਜਿਹੀ ਸਥਿਤੀ ਵਿੱਚ ਅਜਿਹਾ ਕਰਨ ਨਾਲ ਦੰਦਾਂ ਦਾ ਪੀਲਾਪਣ ਜਲਦੀ ਦੂਰ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਗਾਂ ਦੇ ਗੋਬਰ ਦੀ ਰਾਖ ਨੂੰ ਸਰ੍ਹੋਂ ਦੇ ਤੇਲ ਨਾਲ ਵਰਤਣਾ ਦੰਦਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਿੱਧ ਹੁੰਦਾ ਹੈ। ਤੁਸੀਂ ਗਾਂ ਦੇ ਗੋਬਰ ਦੀ ਰਾਖ ਦੀ ਵਰਤੋਂ ਸਰ੍ਹੋਂ ਦੇ ਤੇਲ ਤੋਂ ਬਿਨਾਂ ਵੀ ਕਰ ਸਕਦੇ ਹੋਂ।
4. ਸਰ੍ਹੋਂ ਦਾ ਤੇਲ ਅਤੇ ਕੋਸਾ ਪਾਣੀ
ਕੋਸਾ ਪਾਣੀ ਵਿਅਕਤੀ ਦੀ ਸਿਹਤ ਨੂੰ ਬਰਕਾਰ ਰੱਖਣ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦੂਜੇ ਪਾਸੇ ਸਰ੍ਹੋਂ ਦਾ ਤੇਲ ਅਤੇ ਕੋਸੇ ਪਾਣੀ ਦੀ ਵਰਤੋਂ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਇਸਦੀ ਵਰਤੋਂ ਕਰਨ ਲਈ ਸੱਭ ਤੋਂ ਪਹਿਲਾਂ ਇੱਕ ਚੱਮਚ ਸਰ੍ਹੋਂ ਦੇ ਤੇਲ ਵਿੱਚ 1 ਚੁਟਕੀ ਕੋਸੇ ਪਾਣੀ ਨੂੰ ਮਿਲਾਓ ਤੇ ਇਸਦਾ ਮਿਸ਼੍ਰਣ ਤਿਆਰ ਕਰੋ। ਹੁਣ ਇਸਦੇ ਨਾਲ ਆਪਣੇ ਦੰਦਾਂ ਹੂੰਸਾਫ਼ ਕਰੋ। ਇਸਦੀ ਇਸ ਤਰੀਕੇ ਨਾਲ ਵਰਤੋਂ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ ਅਤੇ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।
5. ਸਰ੍ਹੋਂ ਦਾ ਤੇਲ ਅਤੇ ਬੇਕਿੰਗ ਸੋਡਾ
ਦੰਦਾਂ ਦੀ ਸਮੱਸਿਆ ਹੋਣ ਤੇ ਜਿਵੇਂ ਕਿ ਦੰਦਾਂ ਦਾ ਪੀਲਾਪਣ, ਅਜਿਹੀ ਸਥਿਤੀ ਵਿੱਚ ਬੇਕਿੰਗ ਸੋਡਾ ਦੰਦਾਂ ਤੋਂ ਦਾਗ-ਧੱਬੇ ਹਟਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਬੇਕਿੰਗ ਸੋਡਾ ਨੂੰ ਸੋਡੀਅਮ ਕਾਰਬੋਨੇਟ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਬੇਕਿੰਗ ਸੋਡਾ ਅਤੇ ਸਰ੍ਹੋਂ ਦੇ ਤੇਲ ਦੀ ਕੁਰਲੀ ਕਰਨ ਨਾਲ ਮੂੰਹ ਦੀ ਸਿਹਤ ਵਿੱਚ ਸੁਧਾਰ ਅਤੇ ਦੰਦ ਚਿੱਟੇ ਹੁੰਦੇ ਹਨ। ਇਸਦੇ ਵਿੱਚ ਤੁਸੀਂ ਸਰ੍ਹੋਂ ਦੇ ਤੇਲ ਤੋਂ ਇਲਾਵਾ ਕੋਈ ਹੋਰ ਤੇਲ ਦੀ ਵੀ ਵਰਤੋਂ ਕਰ ਸਕਦੇ ਹੋਂ ਜਿਵੇਂ ਕਿ, ਨਾਰੀਅਲ ਤੇਲ, ਜੈਤੂਨ ਦਾ ਤੇਲ, ਤਿੱਲ ਦਾ ਤੇਲ ਆਦਿ। ਬੇਕਿੰਗ ਸੋਡਾ ਦੰਦਾਂ ਦੇ ਸੜਨ ਨੂੰ ਰੋਕਦਾ ਹੈ ਅਤੇ ਮੂੰਹ ਦੀ ਇਨਫੈਕਸ਼ਨ ਅਤੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। ਹਾਲਾਂਕਿ ਬੇਕਿੰਗ ਸੋਡਾ ਦੀ ਵਰਤੋਂ ਲੰਬੇ ਸਮੇਂ ਤੱਕ ਨਹੀਂ ਕਰਨੀ ਚਾਹੀਦੀ। ਲੰਬੇ ਸਮੇਂ ਤੋਂ ਇਸਦੀ ਵਰਤੋਂ ਦੰਦਾਂ ਨੂੰ ਖਰਾਬ ਕਰ ਸਕਦੀ ਹੈ ਜੋ ਦੰਦਾਂ ਦੀ ਸੰਵੇਦਨਸ਼ੀਲਤਾ ਨੂੰ ਪੈਦਾ ਕਰਦੀ ਹੈ।
ਸਿੱਟਾ
ਜਦੋਂ ਦੰਦਾਂ ਦੀ ਸਿਹਤ ਠੀਕ ਹੁੰਦੀ ਤਾਂ ਅਸੀਂ ਕੁਝ ਵੀ ਖਾ -ਪੀ ਸਕਦੇ ਹਨ। ਪਰ ਜੇਕਰ ਇਹਨਾਂ ਨੂੰ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਅਸੀਂ ਕੁੱਝ ਵੀ ਖਾਣ ਪੀਣ ਤੋਂ ਡਰਦੇ ਹਾਂ। ਦੰਦਾਂ ਦੇ ਪੀਲੇਪਣ ਤੋਂ ਕਈ ਲੋਕੀ ਪ੍ਰਸ਼ਨ ਰਹਿੰਦੇ ਹਨ ਤੇ ਇਸਦੇ ਨਾਲ ਉਹ ਕਿਸੇ ਨਾਲ ਵੀ ਬੋਲਣ ਤੇ ਸ਼ਮਿੰਦਗੀ ਮਹਿਸੂਸ ਕਰਦੇ ਹਨ। ਤੇ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਸਰ੍ਹੋਂ ਦਾ ਤੇਲ ਅਤੇ ਸੇਂਧਾ ਨਮਕ, ਸਰ੍ਹੋਂ ਦਾ ਤੇਲ ਅਤੇ ਕੋਸਾ ਪਾਣੀ, ਸਰ੍ਹੋਂ ਦਾ ਤੇਲ ਅਤੇ ਬੇਕਿੰਗ ਸੋਡਾ, ਸਰ੍ਹੋਂ ਦਾ ਤੇਲ ਅਤੇ ਗੋਬਰ ਦੀ ਸੁਆਹ ਅਤੇ ਸਰ੍ਹੋਂ ਤੇ ਹਲਦੀ ਆਦਿ ਦੀ ਵਤਰੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਦੇ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਇਨ੍ਹਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਧਿਆਨ ਰੱਖੋਂ ਜੇਕਰ ਤੁਸੀਂ ਆਪਣੇ ਦੰਦਾਂ ਦਾ ਕੋਈ ਵੀ ਇਲਾਜ ਕਰਵਾਇਆ ਹੈ, ਤਾਂ ਇਹਨਾਂ ਤਰੀਕਿਆਂ ਦੀ ਵਰਤੋਂ ਕਰਨ ਤੋਂ ਪਹਿਲਾ ਤੁਹਾਨੂੰ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ। ਜੇਕਰ ਤੁਹਾਡੇ ਦੰਦਾਂ ਦਾ ਪੀਲਾਪਣ ਇਹਨਾਂ ਤਰੀਕਿਆਂ ਨੀਲ ਵੀ ਠੀਕ ਨਹੀਂ ਹੂੰਦਾਂ ਹੈ ਤਾਂ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਦੰਦਾਂ ਦਾ ਇਲਾਜ਼ ਕਰਵਾਉਣਾ ਚਾਹੁੰਦੇ ਹੋਂ ਅਤੇ ਇਸਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਫਾਰਐਵਰ ਸਮਾਇਲਸ ਡੈਂਟਲ ਕਲੀਨਿਕ ਐਂਡ ਇਮਪਲਾਂਟ ਸੈਂਟਰ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੀ ਜਾਣਕਾਰੀ ਲੈ ਸਕਦੇ ਹੋਂ।

