ਆਮ ਤੌਰ ਤੇ ਜਦੋਂ ਬੱਚਿਆਂ ਦੇ ਦੰਦ ਨਿਕਲਦੇ ਹਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਤੇ ਉਹ ਇਸਦੇ ਕਾਰਣ ਹੀ ਦਿਨ ਰਾਤ ਪ੍ਰੇਸ਼ਾਨ ਅਤੇ ਰੋਂਦੇ ਰਹਿੰਦੇ ਹਨ। ਇਸ ਲਈ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਸਹੀ ਸਮੇਂ ‘ਤੇ ਸ਼ੁਰੂ ਕਰਨਾ ਬਹੁਤ ਜਰੂਰੀ ਹੁੰਦਾ ਹੈ। ਹਾਲਾਂਕਿ ਬੱਚਿਆਂ ਨੂੰ ਇਸ ਦੌਰਾਨ ਬੁਖਾਰ, ਮਸੂੜਿਆਂ ਵਿੱਚ ਦਰਦ ਅਤੇ ਜਲਣ ਮਹਿਸੂਸ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਥਿਤ ਦੇ ਵਿੱਚ ਬੱਚੇ ਨੂੰ ਰੋਂਦਾ ਵੇਖ ਉਸਦੇ ਮਾਤਾ ਪਿਤਾ ਬਹੁਤ ਜ਼ਿਆਦਾ ਪ੍ਰੇਸ਼ਾਨ ਅਤੇ ਉਦਾਸ ਹੋ ਜਾਂਦੇ ਹਨ। ਅਜਿਹੀ ਸਥਿਤੀ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖ਼ਿਲਾ ਸਕਦੇ ਹੋਂ। ਇਸ ਤਰ੍ਹਾਂ ਦਾ ਭੋਜਨ ਉਨ੍ਹਾਂ ਦੇ ਦੰਦਾਂ ਦੇ ਵਿਕਾਸ ਅਤੇ ਉਹਨਾਂ ਦੀ ਸਮੁੱਚੀ ਮੂੰਹ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ। ਇਸਦੇ ਨਾਲ ਹੀ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਲਈ ਕੈਲਸ਼ੀਅਮ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਤੁਸੀਂ ਇਸ ਤੋਂ ਇਲਾਵਾ ਕੁੱਝ ਹੋਰ ਘਰੇਲੂ ਉਪਚਾਰਾਂ ਦੀ ਵਰਤੋਂ ਕਰ ਸਕਦੇ ਹੋਂ, ਜਿਸਦੀ ਮਦਦ ਨਾਲ ਤੁਸੀਂ ਬੱਚੇ ਦੇ ਦੁੱਧ ਦੇ ਦੰਦ ਨਿਕਲਣ ਸਮੇਂ, ਉਹਨਾਂ ਦੇ ਹੋਣ ਵਾਲੇ ਦਰਦ ਨੂੰ ਵੀ ਘੱਟ ਕਰ ਸਕਦੇ ਹੋਂ। ਆਮ ਤੌਰ ਤੇ ਇਹ ਬੱਚਿਆਂ ਦੇ ਦੰਦ ਨਿਕਲਣ ਦੀ ਪ੍ਰਕਿਰਿਆ ਵਿੱਚ ਕਾਫ਼ੀ ਮਦਦ ਕਰਦਾ ਹੈ। ਆਓ ਇਸਦੇ ਬਾਰੇ ਜਾਣਕਾਰੀ ਲੈਂਦੇ ਹਾਂ
ਤੁਹਾਡੇ ਬੱਚਿਆਂ ਦੇ ਜਦੋਂ ਦੁੱਧ ਦੇ ਦੰਦ ਨਿਕਲ ਆਉਣ ਤਾਂ ਤੁਸੀਂ ਉਸਦੀ ਦੇਖਭਾਲ ਕਿਵੇਂ ਕਰ ਸਕਦੇ ਹੋ?
1. ਭੋਜਨ ਵਿੱਚ ਤਰਲ ਪਦਾਰਥਾਂ ਨੂੰ ਦਿਓ
ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ, ਤੁਹਾਡੇ ਬੱਚੇ ਦੇ ਦੁੱਧ ਦੇ ਦੰਦ ਨਿਕਲ ਰਹੇ ਹਨ ਤਾਂ ਤੁਹਾਨੂੰ ਉਦੋਂ ਹੀ ਉਹਨਾਂ ਨੂੰ ਜਿਨ੍ਹਾਂ ਹੋ ਸਕੇ ਤਰਲ ਪਦਾਰਥਾਂ ਦਾ ਸੇਵਨ ਕਰਵਾਉਣਾ ਚਾਹੀਦਾ ਹੈ। ਇਹ ਬੱਚੇ ਨੂੰ ਜ਼ਿਆਦਾ ਦਰਦ ਮਹਿਸੂਸ ਨਹੀਂ ਹੋਣ ਦਿੰਦਾ। ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਅਜਿਹੇ ਬਹੁਤ ਸਾਰੇ ਲੋਕ ਹਨ, ਜਿਹੜੇ ਛੇ ਮਹੀਨਿਆਂ ਬਾਅਦ ਹੀ ਬੱਚੇ ਨੂੰ ਠੋਸ ਭੋਜਨ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਦੋਂ ਬੱਚੇ ਦੇ ਦੁੱਧ ਦੇ ਦੰਦ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਠੋਸ ਭੋਜਨ ਖਾਣ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਦੌਰਾਨ ਜਦੋਂ ਤੁਸੀਂ ਆਪਣੇ ਬੱਚੇ ਨੂੰ ਦੁੱਧ ਦਿੰਦੇ ਹੋ, ਤਾਂ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਸਕਦੇ ਹੋ, ਜਾਂ ਫਿਰ ਦੁੱਧ ਨੂੰ ਠੰਡਾ ਕਰਕੇ ਪੀਣ ਲਈ ਬੱਚੇ ਨੂੰ ਦੇ ਸਕਦੇ ਹੋ। ਇਸਦੇ ਨਾਲ ਉਸ ਛੋਟੇ ਬੱਚੇ ਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ ਅਤੇ ਉਸਦੇ ਮਸੂੜਿਆਂ ਨੂੰ ਅਰਾਮ ਹੋ ਸਕਦਾ ਹੈ।
2. ਬੱਚੇ ਦੀ ਮਾਲਿਸ਼
ਆਮ ਤੌਰ ਤੇ ਜਦੋਂ ਕਿਸੇ ਬੱਚੇ ਦੇ ਦੁੱਧ ਦੇ ਦੰਦ ਨਿਕਲਦੇ ਹਨ, ਤਾਂ ਉਸਦੇ ਨਾ ਸਿਫ਼ਰ ਮਸੂੜਿਆਂ ਦੇ ਵਿੱਚ ਬਲਕਿ ਉਸਦੇ ਪੂਰੇ ਚਿਹਰੇ ਵਿੱਚ ਦਰਦ ਹੁੰਦਾ ਹੈ। ਇਸਦੇ ਨਾਲ ਹੀ ਉਸਦੇ ਰੋਣ ਕਰਕੇ ਉਸਨੂੰ ਸਰੀਰ ਅਤੇ ਹੱਥਾਂ-ਪੈਰਾਂ ਵਿੱਚ ਵੀ ਦਰਦ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਤੁਸੀਂ ਉਸਦੇ ਸਰੀਰ ਦੀ ਚੰਗੀ ਤਰ੍ਹਾਂ ਮਾਲਿਸ਼ ਕਰ ਸਕਦੇ ਹੋ, ਇਸਦੇ ਨਾਲ ਉਸਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਇਸਦੇ ਵਿੱਚ ਤੁਸੀਂ ਉਸਦੇ ਹੱਥਾਂ-ਪੈਰਾਂ ਨੂੰ ਚੰਗੀ ਤਰ੍ਹਾਂ ਰਗੜ ਸਕਦੇ ਹੋਂ। ਅਜਿਹਾ ਕਰਨ ਨਾਲ ਉਸਦੇ ਸਰੀਰ ਦਾ ਖੂਨ ਸੰਚਾਰ ਵਧੀਆ ਰਹਿੰਦਾ ਹੈ ਅਤੇ ਉਸਨੂੰ ਇਸਦੇ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸਦੇ ਵਿੱਚ ਦਰਦ ਸਹਿਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ।
3. ਇਲਾਇਚੀ ਅਤੇ ਸ਼ਹਿਦ ਨੂੰ ਬੱਚੇ ਦੇ ਮਸੂੜਿਆਂ ‘ਤੇ ਲਗਾਉਣਾ
ਆਮ ਤੌਰ ਤੇ ਜਦੋਂ ਬੱਚੇ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੇ ਦੰਦਾਂ ਤੇ ਇਲਾਇਚੀ ਅਤੇ ਸ਼ਹਿਦ ਨੂੰ ਮਿਲਾ ਕੇ ਲਗਾਉਣ। ਦਰਅਸਲ ਇਲਾਇਚੀ ਅਤੇ ਸ਼ਹਿਦ ਦੇ ਸਾੜ ਵਿਰੋਧੀ ਗੁਣ ਬੱਚੇ ਨੂੰ ਜਲਣ ਅਤੇ ਮਸੂੜਿਆਂ ਦੀ ਸੋਜ ਤੋਂ ਬਚਾਉਂਦੇ ਹਨ। ਇਸ ਲਈ ਬੱਚੇ ਨੂੰ ਜ਼ਿਆਦਾਤਰ ਬੋਤਲਬੰਦ ਦੁੱਧ ਵਿੱਚ ਸ਼ਹਿਦ ਅਤੇ ਇਲਾਇਚੀ ਨੂੰ ਮਿਲਾ ਕੇ ਪਿਲਾਣਾ ਚਾਹੀਦਾ ਹੈ। ਇਸਦੇ ਨਾਲ ਹੀ ਜੇਕਰ ਬੱਚਾ ਇੱਕ ਮਾਂ ਦਾ ਦੁੱਧ ਪੀਂਦਾ ਹੈ ਤਾਂ ਨਿੱਪਲ ‘ਤੇ ਸ਼ਹਿਦ ਨੂੰ ਲਗਾ ਕੇ ਉਸਨੂੰ ਦੁੱਧ ਪਿਲਾਉਣਾ ਚਾਹੀਦਾ ਹੈ। ਇਸਦੇ ਨਾਲ ਉਸਨੂੰ ਹੋਣ ਵਾਲੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
4. ਬੱਚੇ ਨੂੰ ਆਰਾਮ ਨਾਲ ਸੌਣ ਦਿਓ।
ਜਿਵੇਂ ਇੱਕ ਛੋਟੇ ਬੱਚੇ ਨੂੰ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਉਸਨੂੰ ਇੱਕ ਚੰਗੀ ਨੀਂਦ ਦੀ ਵੀ ਲੋੜ ਹੁੰਦੀ ਹੈ। ਦਰਅਸਲ ਬਹੁਤ ਸਾਰੇ ਲੋਕ ਆਪਣੇ ਛੋਟੇ ਬੱਚੇ ਨੂੰ ਦੁੱਧ ਪਿਲਾਉਂਣ ਸਮੇਂ ਜਾਂ ਫਿਰ ਉਹਨਾਂ ਦੇ ਤੇਲ ਲਗਾਉਣ ਸਮੇਂ ਉਹਨਾਂ ਨੂੰ ਜਗਾ ਦਿੰਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਬੱਚੇ ਸਹੀ ਢੰਗ ਨਾਲ ਸੌਂ ਨਹੀਂ ਪਾਉਂਦੇ ਅਤੇ ਇਸ ਦੌਰਾਨ ਉਹਨਾਂ ਨੂੰ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ। ਜਦੋਂ ਬੱਚਾ ਇੱਕ ਚੰਗੀ ਨੀਂਦ ਲੈਕੇ ਅਤੇ ਚੰਗੀ ਤਰ੍ਹਾਂ ਸੌਂਦਾ ਹੈ ਤਾਂ ਉਸਦਾ ਦਰਦ ਠੀਕ ਅਤੇ ਕੁੱਝ ਹੱਦ ਤੱਕ ਘੱਟ ਜਾਂਦਾ ਹੈ।
5. ਕਿਸੇ ਮਾਹਰ ਨਾਲ ਇਸ ਬਾਰੇ ਸਲਾਹ ਕਰੋ
ਆਮ ਤੌਰ ਤੇ ਜਦੋਂ ਬੱਚੇ ਦੇ ਦੁੱਧ ਦੇ ਦੰਦ ਨਿਕਲਦੇ ਹਨ ਤਾਂ ਉਹਨਾਂ ਦੇ ਮਸੂੜਿਆਂ ਦੇ ਵਿੱਚ ਦਰਦ ਹੋਣਾ ਲਾਜ਼ਮੀ ਹੈ। ਦਰਅਸਲ ਜਦੋਂ ਬੱਚੇ ਦੇ ਦੁੱਧ ਦੇ ਦੰਦ ਨਿਕਲਣੇ ਸ਼ੁਰੂ ਹੁੰਦੇ ਹਨ ਤਾਂ ਉਹਨਾਂ ਦੇ ਦੰਦਾਂ ਦੇ ਵਿੱਚ ਤੇਜ਼ ਦਰਦ ਹੁੰਦਾ ਹੈ ਅਤੇ ਇਸਤੋਂ ਇਲਾਵਾ ਉਨ੍ਹਾਂ ਨੂੰ ਬੁਖਾਰ, ਜਲਣ ਅਤੇ ਹੋਰ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ, ਬਲਕਿ ਤੁਹਾਨੂੰ ਕਿਸੇ ਮਾਹਰ ਨਾਲ ਇਸ ਬਾਰੇ ਸਲਾਹ ਕਰਨੀ ਚਾਹੀਦੀ ਹੈ, ਤਾਂ ਜੋ ਬੱਚਿਆਂ ਦਾ ਕਈ ਹੋਰ ਗੰਭੀਰ ਸਮੱਸਿਆਵਾਂ ਤੋਂ ਬਚਾਵ ਕੀਤਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਕਈ ਵਾਰ ਇਸਦੇ ਕਾਰਣ ਬੱਚੇ ਨੂੰ ਪੀਲੀਆ, ਕਬਜ਼, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।
ਸਿੱਟਾ : ਜਦੋਂ ਬੱਚਿਆਂ ਦੇ ਦੁੱਧ ਦੇ ਦੰਦ ਨਿਕਲਦੇ ਹਨ ਤਾਂ ਉਹਨਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਦੰਦ ਨਿਕਲਣ ਸਮੇਂ ਬੱਚਿਆਂ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਜਿਹੜਾ ਕਿ ਅਸਹਿਣਯੋਗ ਹੋ ਸਕਦਾ ਹੈ। ਇਸਦੇ ਕਾਰਣ ਹੀ ਬੱਚੇ ਦਿਨ ਰਾਤ ਪ੍ਰੇਸ਼ਾਨ ਅਤੇ ਰੋਂਦੇ ਰਹਿੰਦੇ ਹਨ। ਇਸ ਦੌਰਾਨ ਬੱਚੇ ਨੂੰ ਬੁਖਾਰ, ਮਸੂੜਿਆਂ ਵਿੱਚ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ। ਇਸ ਦੌਰਾਨ ਮਾਤਾ ਪਿਤਾ ਨੂੰ ਘਬਰਾਣਾ ਜਾਂ ਉਦਾਸ ਹੋਣ ਦੀ ਲੋੜ ਨਹੀਂ ਹੁੰਦੀ, ਬਲਕਿ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖਿਲਾਣਾ ਚਾਹੀਦਾ ਹੈ। ਇਸਤੋਂ ਇਲਾਵਾ ਤੁਸੀਂ ਕੁੱਝ ਘਰੇਲੂ ਉਪਚਾਰਾਂ ਨੂੰ ਵਰਤ ਸਕਦੇ ਹੋਂ, ਜਿਹੜੇ ਬੱਚੇ ਦੇ ਦੁੱਧ ਦੇ ਦੰਦ ਨਿਕਲਣ ਸਮੇਂ ਹੋਣ ਵਾਲੇ ਦਰਦ ਨੂੰ ਘੱਟ ਕਰ ਸਕਦੇ ਹਨ, ਜਿਵੇਂ ਕਿ ਭੋਜਨ ਵਿੱਚ ਤਰਲ ਪਦਾਰਥਾਂ ਨੂੰ ਦਿਓ, ਬੱਚੇ ਦੀ ਮਾਲਿਸ਼ ਕਰੋ, ਬੱਚੇ ਨੂੰ ਆਰਾਮ ਨਾਲ ਸੌਣ ਦਿਓ ਅਤੇ ਇਲਾਇਚੀ ਅਤੇ ਸ਼ਹਿਦ ਨੂੰ ਬੱਚੇ ਦੇ ਮਸੂੜਿਆਂ ‘ਤੇ ਲਗਾਉਣਾ ਆਦਿ। ਇਸਦੇ ਨਾਲ ਹੀ ਜਦੋਂ ਬੱਚੇ ਨੂੰ ਇਸ ਦੌਰਾਨ ਇਹ ਪ੍ਰੇਸ਼ਾਨੀਆਂ ਹੁੰਦੀਆਂ ਹਨ ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋਂ, ਇਸਦੇ ਨਾਲ ਬੱਚੇ ਨੂੰ ਹੋਰ ਗੰਭੀਰ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਇਸਦੇ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਫਾਰਐਵਰ ਸਮਾਈਲਜ਼ ਡੈਂਟਲ ਕਲੀਨਿਕ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।